ਵਾਪਸ ਕਰਨ ਲਈ ਭਾਈਵਾਲ

RCM ਸਪਾਰਕ

www.rcm.ac.uk/sparks/

RCM Sparks ਰੌਇਲ ਕਾਲਜ ਆਫ ਮਿਊਜ਼ਿਕ ਦਾ ਰੁਮਾਂਚਕਾਰੀ ਸਿੱਖਣ ਅਤੇ ਭਾਗੀਦਾਰੀ ਪ੍ਰੋਗਰਾਮ ਹੈ, ਜੋ ਸੰਗੀਤ ਵਿੱਚ ਸਿੱਖਣ ਦੇ ਪਹੁੰਚਣਯੋਗ ਰਸਤੇ ਪ੍ਰਦਾਨ ਕਰਾਉਂਦਾ ਹੈ, RCM ਵਿਖੇ ਅਤੇ ਵਿਆਪਕ ਭਾਈਚਾਰੇ ਦੋਨਾਂ ਵਿੱਚ ਹੀ, ਬੱਚਿਆਂ ਨੂੰ ਉਹਨਾਂ ਦੇ ਸ਼ੁਰੂਆਤੀ ਸਾਲਾਂ ਤੋਂ ਲੈਕੇ 18 ਸਾਲਾਂ ਦੀ ਉਮਰ ਤੱਕ ਆਹਰੇ ਲਾਉਂਦਾ ਹੈ।

ਸਕੂਲਾਂ, ਭਾਈਚਾਰਿਆਂ ਅਤੇ ਸਥਾਨਕ ਸੰਸਥਾਵਾਂ ਦੇ ਨਾਲ ਮਜ਼ਬੂਤ ਭਾਈਵਾਲੀਆਂ, RCM Sparks ਦੀ ਸਫਲਤਾ ਦੀ ਕੁੰਜੀ ਹਨ। ਸੰਗੀਤ ਦੀ ਸਿੱਖਿਆ ਕਿਸੇ ਬੱਚੇ ਦੇ ਆਤਮ-ਵਿਸ਼ਵਾਸ ਅਤੇ ਸਿੱਖਣ ਦੇ ਹੁਨਰਾਂ ਦੇ ਨਾਲ-ਨਾਲ ਉਹਨਾਂ ਦੀ ਸੰਗੀਤਕ ਪ੍ਰਤਿਭਾ ਨੂੰ ਵੀ ਵਧਾ ਸਕਦੀ ਹੈ। RCM Sparks ਸਾਰੇ ਪਿਛੋਕੜਾਂ ਵਾਲੇ ਨੌਜਵਾਨ ਲੋਕਾਂ ਨੂੰ ਮੌਕੇ ਪ੍ਰਦਾਨ ਕਰਾਉਣ, ਸਾਰਿਆਂ ਵਾਸਤੇ ਜਨਤਕ ਸਮਾਗਮਾਂ ਦੀ ਮੇਜ਼ਬਾਨੀ ਕਰਨ ਅਤੇ ਸਥਾਨਕ ਖੇਤਰ ਵਿੱਚ ਇੱਕ ਸੇਧਿਤ ਭਾਈਚਾਰਕ ਪ੍ਰੋਗਰਾਮ ਪ੍ਰਦਾਨ ਕਰਾਉਣ ਲਈ ਦ੍ਰਿੜ ਸੰਕਲਪ ਹੈ।

RCM Sparks ਰੌਇਲ ਕਾਲਜ ਆਫ ਮਿਊਜ਼ਿਕ ਦੇ ਵਿਦਿਆਰਥੀਆਂ ਨੂੰ ਸੰਗੀਤ ਸਿੱਖਿਆ ਦੇ ਖੇਤਰ ਵਿੱਚ ਸਿਖਲਾਈ ਵੀ ਦਿੰਦੀਆਂ ਹਨ, ਅਤੇ ਸਬੰਧਿਤ ਅਤੇ ਮਤਲਬ-ਭਰਪੂਰ ਵਿਹਾਰਕ ਤਜ਼ਰਬੇ ਦੇ ਨਾਲ ਸਿੱਖਿਅਕਾਂ ਦੀ ਇੱਕ ਜੀਵੰਤ ਨਵੀਂ ਪੀੜ੍ਹੀ ਦਾ ਵਿਕਾਸ ਕਰਦੀਆਂ ਹਨ।